ਡਿਸਟਰੀਬਿਊਸ਼ਨ
ਫੇਡੋਰਾ ਕੋਰ ਇੱਕ ਮੁਕਤ ਅਤੇ ਓਪਨਸੋਰਸ ਪਲੇਟਫਾਰਮ ਅਤੇ ਲੀਨਕਸ ਤੇ ਅਧਾਰਿਤ ਕਾਰਜਾਂ ਦਾ ਸਮੂਹ ਹੈ। ਕੋਈ ਵੀ ਬਿਨਾਂ ਕਿਸੇ ਖਰਚੇ ਡਾਊਨਲੋਡ ਕਰ ਸਕਦਾ ਹੈ, ਵਰਤ ਸਕਦਾ ਹੈ, ਤਬਦੀਲ ਕਰ ਅਤੇ ਮੁੜ ਵੰਡ ਸਕਦਾ ਹੈ।
ਫੇਡੋਰਾ ਕਿਵੇਂ ਲਈਏ
ਇੱਥੇ ਫੇਡੋਰਾ ਲੈਣ ਲਈ ਬਹੁਤ ਸਾਰੇ ਤਰੀਕੇ ਹਨ। ਇਹਨਾਂ ਵਿੱਚੋਂ ਕੁਝ ਇਸ ਤਰਾਂ ਹਨ:
- ਡਾਊਨਲੋਡ ਅਤੇ ਆਪਣੀਆਂ CDs/DVDs ਬਣਾਓ
- ਵਿਕਰੇਤਾ ਤੋਂ ਫੇਡੋਰਾ ਲਵੋ
- ਆਨਲਾਈਨ ਵਿਕਰੇਤਾ
- ਲੋਕਲ ਵਿਕਰੇਤਾ
- ਮੀਡੀਆ ਡਿਸਟਰੀਬਿਊਸ਼ਨ ਪਰੋਗਰਾਮ ਤੋਂ ਲਓ ਜਾਂ ਬੇਨਤੀ ਭੇਜੋ
- ਸਹਿਯੋਗ-ਮੀਡੀਆ ਪਰੋਗਰਾਮ
- ਫਰੀ-ਮੀਡੀਆ ਪਰੋਗਰਾਮ
- ਨੈੱਟਵਰਕ ਇੰਸਟਾਲ ਵਰਤੋ (ਇੰਸਟਾਲੇਸ਼ਨ ਗਾਈਡ ਵੇਖੋ)
- ਇੱਕ ਛੋਟੀ CD ਡਾਊਨਲੋਡ ਕਰੋ ਅਤੇ ਇੰਟਰਨੈੱਟ ਤੋਂ ਇੰਸਟਾਲ ਕਰੋ
- ਡਿਸਟਰੀਬਿਊਸ਼ਨ 'os' ਫੋਲਡਰ ਹੇਠਾਂ (ਪ੍ਰਤੀਬਿੰਬ ਸੂਚੀ ), 'images' ਨਾਂ ਦੇ ਫੋਲਡਰ ਵਿੱਚ, ਤੁਸੀਂ ਇੱਕ ਛੋਟੀ
boot.iso
ਫਾਇਲ ਲੱਭ ਸਕਦੇ ਹੋ, ਜੋ CD ਉੱਪਰ ਲਿਖੀ ਜਾ ਸਕਦੀ ਹੈ ਅਤੇ ਇੰਟਰਨੈੱਟ-ਅਧਾਰਿਤ ਇੰਸਟਾਲ ਚਾਲੂ ਕਰ ਸਕਦੇ ਹੋ। ਕਿਰਪਾ ਕਰਕੇ ਧਿਆਨ ਰੱਖੋ ਕਿ ਇਸ ਇੰਸਟਾਲੇਸ਼ਨ ਵਿਧੀ ਨਾਲ ਸੰਬੰਧਿਤ ਭਰੋਸੇਯੋਗ ਸੰਬੰਧ ਹਨ, ਅਤੇ ਇਹ ਸਿਖਾਂਦਰੂ ਉਪਭੋਗੀਆਂ ਜਾਂ ਡਰਪੋਕਾਂ ਵਾਂਗ ਲਾਗੂ ਨਹੀਂ ਕਰਨੀ ਚਾਹੀਦੀ। ਇਹ ਵਿਧੀ ਜਾਂਚਕਾਰਾਂ ਲਈ ਦਿਲਚਸਪ ਹੈ।
ਅੱਪਗਰੇਡਿੰਗ
ਮੌਜੂਦਾ ਫੇਡੋਰਾ ਦੀ ਇੰਸਟਾਲੇਸ਼ਨ ਦੇ ਅੱਪਗਰੇਡ ਵਾਸਤੇ ਜਾਣਕਾਰੀ ਲਈ ["ਆਮ ਪੁੱਛੇ ਜਾਂਦੇ ਸਵਾਲ"] ਵੇਖੋ।
ਜੀਵਨ-ਚੱਕਰ
ਹਰੇਕ ਫੇਡੋਰਾ ਕੋਰ ਰੀਲੀਜ਼ ਦੇ ਜੀਵਨ-ਚੱਕਰ ਬਾਰੇ ਵੇਰਵੇ ਲਈ, ਕਿਰਪਾ ਕਰਕੇ LifeCycle ਸਫਾ ਵੇਖੋ।
ਫੇਡੋਰਾ ਨੂੰ ਮੁੜ ਕਿਵੇਂ ਵੰਡਣਾ ਹੈ
ਮਾਧਿਅਮ ਤਿਆਰੀ
ਜਦੋਂ ਤੁਸੀਂ ਫੇਡੋਰਾ ਨੂੰ ਮੁੜ ਵੰਡਿਆ, ਤੁਹਾਨੂੰ ਯਾਦ ਰੱਖਣਾ ਜਰੂਰੀ ਹੈ ਕਿ ਤੁਸੀਂ ਫੇਡੋਰਾ ਪਰੋਜੈਕਟ ਅਤੇ ਆਲੇ-ਦੁਆਲੇ ਦੀ ਕਮਿਊਨਿਟੀ ਨਾਲ ਕੀ ਕਰ ਰਹੇ ਹੋ। ਇਸ ਲਈ ਇਹ ਜਰੂਰੀ ਹੈ ਕਿ ਤੁਹਾਡੀ ਮੰਜ਼ਿਲ ਆਪਣੀ ਡਿਸਟਰੀਬਿਊਸ਼ਨ ਨਾਲ ਮਿਆਰੀ ਦਾ ਦਰਜਾ ਰੱਖਣਾ ਹੈ ਜੋ ਕਿ ਫੇਡੋਰਾ ਪਰੋਜੈਕਟ ਅਤੇ ਕਮਿਊਨਿਟੀ ਨੂੰ ਜੋੜਨਾ ਹੈ। ਗਾਹਕ ਦੀ CD-RW ਵਰਤਣ ਅਤੇ CDs ਬਣਾਉਣ ਲਈ ਪੈੱਨ ਵਰਤ ਕੇ ਅਤੇ ਫਿਰ ਇੰਟਰਨੈੱਟ ਉੱਪਰ ਵੇਚਣ ਨਾਲ ਫੇਡੋਰਾ ਨੂੰ ਘੱਟ ਪ੍ਰਭਾਵਿਤ ਕਰੇਗੀ। ਅਜਿਹੀ ਵਿਧੀ ਦੋਸਤਾਂ, ਪਰਿਵਾਰਾਂ, LUGs, ਅਤੇ ਹੋਰ ਛੋਟੇ, ਨਿੱਜੀ ਗਰੁੱਪਾਂ ਨੂੰ ਵੰਡਣ ਲਈ ਵਧੀਆ ਹੈ। ਜੇ ਤੁਸੀਂ ਵੱਡੇ ਪੱਧਰ ਤੇ ਵੰਡਣਾ ਚਾਹੁੰਦੇ ਹੋ, ਕਿਰਪਾ ਕਰਕੇ ਯੋਗ ਸਾਧਨ ਵਰਤੋ ਅਤੇ ਮਿਆਰ ਬਣਾਓ। ਇੱਥੇ ਕੋਈ ਅਜਿਹਾ ਨਿਯਮ ਨਹੀਂ ਕਿ ਤੁਸੀਂ ਕਿਸ ਤਰਾਂ ਮਾਧਿਅਮ ਬਣਾਉਣਾ ਹੈ, ਪਰ ਇਹ ਯਾਦ ਰੱਖੋ ਕਿ ਜੋ ਤੁਸੀਂ ਕਰ ਰਹੇ ਹੋ ਇਸ ਨਾਲ ਪਰੋਜੈਕਟ ਅਤੇ ਕਮਿਊਨਿਟੀ ਤੇ ਕਿੰਨਾ ਅਸਰ ਪੈਂਦਾ ਹੈ।
ਮਾਧਿਅਮ ਬਣਾਉਣ ਜਾਂ ਪੈਕੇਜ ਤਿਆਰ ਕਰਨ ਲਈ ਇੱਥੇ ਕੋਈ ਮਿਆਰ ਨਹੀਂ। ਕੋਈ ਵੀ ਲੇਬਲ, ਪੈਕੇਜ, ਜਾਂ ਮਾਰਕੀਟਿੰਗ ਵਾਲਾ ਸਮਾਨ ਬਣਾਉਣ ਸਮੇਂ ਟਰੇਡਮਾਰਕ ਗਾਈਡਲਾਈਨਾਂ ਦਾ ਧਿਆਨ ਰੱਖਣਾ ਜਰੂਰੀ ਹੈ। ਤੁਸੀਂ ਪ੍ਰਿੰਟ ਕੀਤਾ ਸਮਾਨ ਜਿਵੇਂ, ਸਲੀਵਜ਼, ਕੇਸਜ਼, ਇਨਸਰਟਸ, ਬਕਸੇ, ਜਾਂ ਲੇਬਲ, ਜੋ ਕਿ ਟਰੇਡਮਾਰਕ ਗਾਈਡਲਾਈਨਾਂ ਤੇ ਅਧਾਰਿਤ ਹਨ, ਨੂੰ ਪੈਦਾ ਕਰ ਸਕਦੇ ਹੋ। ਮੌਜੂਦਾ ਹਾਲਤ ਵਿੱਚ, ਫੇਡੋਰਾ ਮਾਰਕੀਟਿੰਗ ਪਰੌਜੈਕਟ ਲੋਗੋ ਅਤੇ ਸਲੋਗਨ ਜੋ ਕਿ ਫੇਡੋਰਾ ਡਿਸਟੀਬਿਊਸ਼ਨ ਬਣਾਉਣ ਦੇ ਕੰਮ ਆਉਂਦੇ ਹਨ, ਉੱਪਰ ਕੰਮ ਕਰ ਰਿਹਾ ਹੈ।
OEM ਵੰਡ (ਡਿਸਟੀਬਿਊਟਰਜ਼)
ਫੇਡੋਰਾ ਪਰੋਜੈੱਕਟ ਵੱਲੋਂ OEM ਡਿਸਟੀਬਿਊਟਰਜ਼ ਨੂੰ ਜੀ ਆਇਆਂ ਆਖਿਆ ਜਾਂਦਾ ਹੈ, ਪਰ ਮੁਹੱਈਆ-ਕਰਤਾ ਨੂੰ ਹੋਰ ਗਾਹਕਾਂ ਵਾਂਗ ਹੀ ਮਾਰਕਾ ਹਦਾਇਤਾਂ ਵਰਤਣੀਆਂ ਜਰੂਰੀ ਹਨ। ਖਾਸ ਕਰਕੇ, ਤੁਸੀਂ ਫੇਡੋਰਾ ਕੋਰ ਇੰਸਟਾਲੇਸ਼ਨ ਤਬਦੀਲ ਅਤੇ ਫੇਡੋਰਾ ਨਾਂ ਦਾ ਪ੍ਰਬੰਧਨ ਨਹੀਂ ਕਰ ਸਕਦੇ। ਜੋ ਤੁਸੀਂ ਕਰ ਸਕਦੇ ਹੋ ਉਹ ਹੈ ਮਾਰਕਾ ਹਦਾਇਤਾਂ ਦੇ ਅਧਾਰ ਤੇ ਡਿਸਟੀਬਿਊਸ਼ਨ ਨੂੰ ਮੁਕੰਮਲ ਰੂਪ ਵਿੱਚ ਮੁੜ ਮਾਰਕਾ ਲਾਉਣਾ, ਆਪਣੀ ਸੋਧਾਂ ਕਰਨੀਆਂ, ਅਤੇ ਵੱਖਰੇ ਨਾਂ ਹੇਠ ਉਤਪਾਦ ਵੰਡਣਾ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਉਤਪਾਦ ਵਿੱਚ "ਫੇਡੋਰਾ ਸ਼ਾਮਲ" ਹੈ ਜਾਂ ਫੇਡੋਰਾ ਦਾ ਵੱਖਰਾ "ਐਡੀਸ਼ਨ" ਹੈ। ਤੁਸੀਂ ਇਹ ਕਹਿ ਸਕਦੇ ਹੋ ਕਿ ਤੁਹਾਡਾ ਉਤਪਾਦ "ਫੇਡੋਰਾ ਤੋਂ ਉਤਪੰਨ" ਹੈ ਜਾਂ "ਫੇਡੋਰਾ ਤੋਂ ਬਣਿਆ" ਹੈ, ਪਰ ਤੁਹਾਨੂੰ ਇਹ ਸਪੱਸ਼ਟ ਹੋਵੇ ਕਿ ਤੁਹਾਡਾ ਉਤਪਾਦ ਫੇਡੋਰਾ ਨਹੀਂ ਹੈ। ਜੇ ਤੁਸੀਂ ਅਜਿਹੇ ਢੰਗ ਨਾਲ ਫੇਡੋਰਾ ਨਾਂ ਵਰਤਦੇ ਹੋ, ਤੁਹਾਨੂੰ ਇਹ ਯਾਦ ਰੱਖਣਾ ਜਰੂਰੀ ਹੈ ਕਿ ਫੇਡੋਰਾ ਰਜਿਸਟਰ ਹੋਇਆ ਮਾਰਕਾ ਹੈ ਹੈ, ਅਤੇ ਉਪਭੋਗੀਆਂ ਨੂੰ ਉਲਝਾਉਂਦਾ ਨਹੀਂ ਜਾਂ ਤੁਹਾਡੇ ਅਤੇ ਫੇਡੋਰਾ ਫਾਊਂਡੇਸ਼ਨ ਜਾਂ ਰੈੱਡ ਹੈਟ ਵਿਚਕਾਰ ਨਾ-ਮੌਜੂਦ ਸੰਬੰਧ ਨੂੰ ਸੰਕੇਤ ਕਰਦਾ ਹੈ।
ਡੀਸਟੀਬਿਊਟਰ ਜੋ ਮੁਢਲੀ ਫੇਡੋਰਾ ਇੰਸਟਾਲੇਸ਼ਨ ਨੂੰ ਤਬਦੀਲ ਨਹੀਂ ਕਰਦੇ (ਦੂਜੇ ਪਾਸੇ ਫੇਡੋਰਾ ਪਰੋਜੈੱਕਟ ਵਲੋਂ ਦਿੱਤੇ ਅੱਪਗਰੇਡ ਨੂੰ ਇੰਸਟਾਲ ਕਰਦੇ ਹਨ) ਫੇਡੋਰਾ ਨਾਂ ਨੂੰ ਮਾਰਕਾ ਹਦਾਇਤਾਂ ਦੇ ਅਧਾਰ ਤੇ ਵਰਤ ਸਕਦੇ ਹਨ।
ਫੇਡੋਰਾ ਟਰੇਡਮਾਰਕ ਹਦਾਇਤਾਂ
ਜੇ ਤੁਸੀਂ ਫੇਡੋਰਾ ਤੇ ਕੋਈ ਸੋਧ ਕਰਦੇ ਹੋ ਅਤੇ ਇਸ ਨੂੰ ਮੁੜ ਵੰਡਦੇ ਹੋ, ਸਮਝਣ ਲਈ ਕਿ ਫੇਡੋਰਾ ਮਾਰਕਾ ਨਾਲ ਕੀ ਕੀਤਾ ਜਾ ਸਕਦਾ ਤੇ ਕੀ ਨਹੀਂ ਫੇਡੋਰਾ ਟਰੇਡਮਾਰਕ ਹਦਾਇਤਾਂ ਵੇਖੋ। ਫੇਡੋਰਾ ਪਰੋਜੈੱਕਟ ਨੂੰ ਮਾਰਕਾ ਨਾਂ ਅਤੇ ਮਸ਼ਹੂਰੀ ਨੂੰ ਬਰਕਰਾਰ ਰੱਖਣਾ ਜਰੂਰੀ ਹੈ, ਅਤੇ ਹਦਾਇਤਾਂ ਅਸਲੀ ਗਾਹਕਾਂ ਅਤੇ ਫੇਡੋਰਾ ਉਪਭੋਗੀਆਂ ਨੂੰ ਬਰਕਰਾਰ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ। ਫੇਡੋਰਾ ਵਿੱਚ ਸਿਰਫ ਮੁਕਤ ਅਤੇ ਓਪਨ ਸਰੋਤ ਸਾਫਟਵੇਅਰ ਹੀ ਸ਼ਾਮਲ ਹਨ ਅਤੇ ਤੁਸੀਂ ਇਸ ਦੇ ਸਮਰੂਪ ਬਣਾ ਸਕਦੇ ਹੋ ਪਰ ਅਜਿਹੀਆਂ ਸੋਧਾਂ ਨੂੰ ਹਦਾਇਤਾਂ ਦੇ ਅਧਾਰ ਤੇ ਵੱਖਰਾ ਨਾਂ ਤੇ ਵੰਡਣਾ ਚਾਹੀਦਾ ਹੈ।
ਆਨਲਾਈਨ ਡਿਸਟੀਬਿਊਟਰ
ਕੋਈ ਵੀ ਫੇਡੋਰਾ ਨੂੰ ਆਨਲਾਈਨ ਵੰਡ ਸਕਦਾ ਹੈ, ਅਤੇ ਅਜਿਹਾ ਕਰਨ ਲਈ ਕਈ ਤਰੀਕੇ ਹਨ। ਜੇ ਤੁਹਾਡੇ ਕੋਲ ਬਹੁਤ ਬੈੱਡਵਿਡਥ ਹੈ, ਤੁਸੀਂ ਪਬਲਿਕ ਪ੍ਰਤੀਬਿਬ ਮੁਹੱਈਆ ਕਰ ਸਕਦੇ ਹੋ। ਸ਼ੁਰੂ ਕਰਨ ਲਈ, ਪ੍ਰਤੀਬਿੰਬ ਸੂਚੀ ਦੇ ਹੇਠਾਂ ਵੇਖੋ। ਜੇ ਤੁਹਾਡੇ ਕੋਲ ਗਾਹਕ ਬਰਾਡ-ਬੈਂਡ ਹੈ, ਤੁਹਾਨੂੰ ਸੋਮੇਂ ਨਾਲ ਜੁੜਨਾ ਚਾਹੀਦਾ ਹੈ।
ਫੇਡੋਰਾ ਤੋਂ ਬਣੀਆਂ ਡਿਸਟੀਬਿਊਸ਼ਨਾਂ
ਇੱਥੇ ਕਈ ਮੌਜੂਦਾ ਡਿਸਟੀਬਿਊਸ਼ਨਾਂ ਹਨ ਜੋ ਫੇਡੋਰਾ ਤੋਂ ਬਣੀਆਂ ਹਨ। ਵਧੇਰੇ ਜਾਣਕਾਰੀ ਅਤੇ ਸੂਚੀ ਲਈ, DerivedDistributions ਸਫਾ ਵੇਖੋ।
ਡਿਸਟਰੀਬਿਊਸ਼ਨ ਪਰੋਜੈਕਟ
ਫੇਡੋਰਾ ਡਿਸਟਰੀਬਿਊਸ਼ਨ ਪਰੋਜੈਕਟ ਇਸ ਭਾਗ ਦੇ ਖਾਸ਼ ਹਿੱਸਿਆਂ ਦਾ ਪਰਬੰਧਨ ਕਰਦਾ ਹੈ, ਜਿਵੇਂ ਸ਼੍ਰੇਣੀਬੱਧ ਵੰਡ ਵਿਧੀ ਅਤੇ ਵਿਕਰੇਤਾ ਸੂਚੀ।