From Fedora Project Wiki

ਨਵੀਆਂ ਖਬਰਾਂ

ਫੇਡੋਰਾ 7 ਟੈਸਟ 3 (6.92) (2007-03-29) ਦਾ ਪ੍ਰਚਾਰ

ਫੇਡੋਰਾ 7 ਟੈਸਟ 3 released ਲਈ ਗਨੋਮ ਅਤੇ ਕੇ ਡੀ ਈ ਦੋਨੋ ਇੰਸਟਾਲੇਸ਼ਨ ਲਾਈਵ CD ਦਿੱਤੀਆਂ ਹਨ, ਇੱਕ ਪਰਾਈਮ ਸਪਿੱਨ ਜੋ ਡਿਸਕਟਾਪਾਂ, ਵਰਕ ਸਟੇਸ਼ਨਾਂ ਅਤੇ ਸਰਵਰ ਕਾਰਜਕੁਸ਼ਲਤਾ ਨੂੰ ਜੋੜਦੀ ਹੈ। ਫੇਡੋਰਾ ਕੋਰ ਅਤੇ ਫੇਡੋਰਾ ਵਾਧੂ ਰਿਪੋਜ਼ਟਰੀਆਂ ਅਤੇ ਢਾਂਚੇ ਦਾ ਮਿਲਾਨ ਜਾਰੀ ਹੈ। ਇਸ ਰੀਲੀਜ਼ ਦੇ ਮੁੱਖ ਹਿੱਸੇ ਗਨੋਮ 2.18, ਕੇ ਡੀ ਈ 3.5.6 ਅਤੇ ਇੱਕ 2.6.21rc5 ਅਧਾਰਿਤ ਲੀਨਕਸ ਕਰਨਲ। ਜਾਂਚ ਵਿੱਚ ਲੱਗੇ ਰਹੋ!

ਗੂਗਲ ਸੰਮਰ ਆਫ ਕੋਡ 2007

ਕੀ ਤੁਸੀਂ ਵਿਦਿਆਰਥੀ ਹੋ? ਕੀ ਤੁਸੀਂ ਓਪਨ ਸੋਰਸ ਸਾਫਟਵੇਅਰ ਵਿਕਸਿਤ ਕਰਨ ਵਿੱਚ ਦਿਲਚਸਪੀ ਰੱਖਦੇ ਹੋ? ਤਾਂ ਤੁਹਾਡੇ ਲਈ ਇੱਕ ਵਧੀਆਂ ਖਬਰ ਹੈ!

ਗੂਗਲ ਤੀਜਾ ਸਲਾਨਾ ਸੰਮਰ ਆਫ ਕੋਡ ਸੰਮੇਲਨ ਕਰ ਰਿਹਾ ਹੈ, ਅਤੇ ਫੇਡੋਰਾ ਪਰੋਜੈਕਟ ਇੱਕ ਵਾਰ ਫਿਰ ਸਹਾਇਕ ਸੰਸਥਾਵਾਂ ਵਿੱਚ ਹੈ। ਵਿਦਿਆਰਥੀ 2007-03-24 ਤੱਕ ਆਪਣੇ ਪਰੋਜੈਕਟ ਪ੍ਰਸਤਾਵ ਭੇਜ ਸਕਦੇ ਹਨ। ਸਵੀਕਾਰ ਵਿਦਿਆਰਥੀ ਸਹਾਇਕ ਸੰਸਥਾ ਨਾਲ ਸਿੱਧੇ ਤੌਰ ਤੇ ਕੰਮ ਕਰ ਸਕਦੇ ਹਨ ਤਾਂ ਕਿ ਸੰਮਰ ਦੌਰਾਨ ਉਹਨਾ ਦਾ ਓਪਨ ਸੋਰਸ ਕੋਡਿੰਗ ਪਰੋਜੈਕਟ ਮੁਕੰਮਲ ਹੋ ਸਕੇ, ਅਤੇ ਉਹ ਸਫਲਤਾ ਲਈ $4500 ਅਤੇ ਇੱਕ ਟੀ-ਸ਼ਰਟ ਪ੍ਰਾਪਤ ਕਰਨਗੇ।

ਦੋ ਮਿਲੀਅਨ ਫੋਡੇਰਾ ਕੋਰ 6 (Zod) ਉਪਭੋਗੀਆਂ ਤੋਂ ਜਿਆਦਾ (2007-03-05)

ਫੇਡੋਰਾ ਕੋਰ 6 ਰੀਲੀਜ਼ ਹੋਣ ਤੋਂ ਬਾਅਦ ਦੋ ਮਿਲੀਅਨ ਇੰਸਟਾਲ ਕੀਤੀ ਗਿਣਤੀ ਤੱਕ ਸਿਰਫ 133 ਦਿਨਾਂ ਵਿੱਚ ਪਹੁੰਚ ਗਿਆ ਹੈ। ਵਧੇਰੇ ਜਾਣਕਾਰੀ statistics ਸਫੇ ਉੱਪਰ ਵੇਖੋ। ਅਸੀਂ ਚਾਹੁੰਦੇ ਹਾਂ ਕਿ ਫੇਡੋਰਾ ਕਮਿਊਨਿਟੀ ਵਿੱਚੋਂ ਹਰੇਕ ਭਾਗ ਲਓ ਅਤੇ ਹੋਰ ਲੋਕਾਂ ਨੂੰ contribute ਇਸ ਪਰੋਜੈਕਟ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦੇ ਹਾਂ।

ਸਾਨੂੰ ਆਪਣਾ ਹਾਰਡਵੇਅਰ ਪਰੋਫਾਈਲ ਭੇਜੋ

ਜੇ ਤੁਸੀਂ ਫੇਡੋਰਾ ਪਰੋਜੈਕਟ ਵਿੱਚ ਹਿੱਸਾ ਲੈਣ ਲਈ ਸੌਖਾ ਤਰੀਕਾ ਚਾਹੁੰਦੇ ਹੋ, ਤਾਂ ਇੱਥੇ ਤੁਹਾਡਾ ਮੌਕਾ ਹੈ। ਸਾਨੂੰ ਦੱਸੋ ਕਿ ਤੁਸੀਂ ਫੇਡੋਰਾ ਚਲਾਉਣ ਲਈ ਕਿਹੜਾ ਹਾਰਡਵੇਅਰ ਵਰਤਦੇ ਹੋ। ਇਸ ਨਾਲ ਪਰੋਜੈਕਟ ਦੇ ਵਿਕਾਸ ਵਿੱਚ ਸੋਧ ਆਏਗੀ ਅਤੇ ਵਧੇਰੇ ਹਾਰਡਵੇਅਰ ਆਮ ਕਰਕੇ ਫੇਡੋਰਾ ਅਤੇ ਲੀਨਕਸ ਨਾਲ ਵਧੀਆਂ ਕੰਮ ਕਰਨਗੇ। ਵਧੇਰੇ ਜਾਣਕਾਰੀ ਲਈ ਇੱਕ ਵਾਰ ਪ੍ਰਚਾਰ ਵੇਖੋ। ਧੰਨਵਾਦ।

ਹੋਰ ਖਬਰਾਂ


ਖਬਰ-ਸ਼੍ਰੇਣੀ